....ਜਦੋਂ ਅਨੁਸ਼ਕਾ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਲਗਾਏ ਠੁਮਕੇ

Gurjeet Singh

28

May

2015

ਮੁੰਬਈ- ਟੀਵੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਆਉਣ ਵਾਲੇ ਐਪੀਸੋਡ 'ਚ ਰਣਵੀਰ ਸਿੰਘ, ਅਨੁਸ਼ਕਾ ਸ਼ਰਮਾ ਅਤੇ ਪ੍ਰਿਯੰਕਾ ਚੋਪੜਾ ਟੈਲੀਵਿਜ਼ਨ ਦੀ ਸਭ ਤੋਂ ਚਰਚਿਤ ਸ਼ਰਮਾ ਫੈਮਿਲੀ ਨਾਲ ਮੌਜ-ਮਸਤੀ ਕਰਦੇ ਦਿਖਾਈ ਦੇਣਗੇ। ਇਹ ਸਾਰੇ ਸਿਤਾਰੇ ਇਥੇ ਫਿਲਮ 'ਦਿਲ ਧੜਕਨੇ ਦੋ' ਨੂੰ ਪ੍ਰਮੋਟ ਕਰਨ ਲਈ ਆਉਣਗੇ। ਸ਼ੋਅ 'ਚ ਅਨਿਲ ਕਪੂਰ ਅਤੇ ਸ਼ੇਫਾਲੀ ਸ਼ਾਹ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਅਨੁਸ਼ਕਾ ਸ਼ਰਮਾ ਕਾਮੇਡੀ ਕਿੰਗ ਕਪਿਲ ਸ਼ਰਮਾ ਨਾਲ ਡਾਂਸ ਕਰਦੀ ਦਿਖਾਈ ਦੇਵੇਗੀ। ਤੁਹਾਨੂੰ ਦੱਸ ਦਈਏ ਜ਼ੋਆ ਅਖਤਰ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਦਿਲ ਧੜਕਨੇ ਦੋ' 5 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਬਿਖਰੀ ਹੋਈ ਫੈਮਿਲੀ 'ਤੇ ਆਧਾਰਿਤ ਹੈ।
Tags:

More Leatest Stories