ਜਾਖੜ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ ਪੁਲਸ ਦੀ ਛਤਰ-ਛਾਇਆ ਹੇਠ ਭੂ-ਮਾਫੀਆ ਨੇ ਵਿਧਵਾ ਤੇ ਉਸ ਦੇ ਪੁੱਤਰ 'ਤੇ ਕੀਤਾ ਅੱਤਿਆਚਾਰ

Gurjeet Singh

19

May

2015

ਅਬੋਹਰ, (ਸੁਨੀਲ)- ਸ਼ਿਅਦ-ਭਾਜਪਾ ਵਰਕਰਾਂ ਵੱਲੋਂ ਗਠਿਤ ਭੂ-ਮਾਫੀਆ ਦੀਆਂ ਗਤੀਵਿਧੀਆਂ ਲਈ ਝਗੜੇ 'ਚ ਘਿਰੇ ਰਹੇ ਪਿੰਡ ਸੱਪਾਂਵਾਲੀ 'ਚ ਬੀਤੀ ਰਾਤ ਖੂਈਆਂ ਸਰਵਰ ਪੁਲਸ ਅਤੇ ਭੂ-ਮਾਫੀਆ ਦੇ ਲੋਕਾਂ ਨੇ ਤੋਤਾ ਰਾਮ ਸ਼ਾਕਿਯ ਦੀ ਵਿਧਵਾ ਪਾਰਵਤੀ ਦੇਵੀ ਤੇ ਉਸ ਦੇ ਪੁੱਤਰ ਲਛਮਣ ਨੂੰ ਹਾਲ ਹੀ 'ਚ ਖਰੀਦੀ ਗਈ ਜ਼ਮੀਨ ਤੋਂ ਖਦੇੜਨ ਲਈ ਡੰਡੇ ਵਰਸਾਏ। ਮਾਂ-ਪੁੱਤ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਅੱਜ ਪੁਰਾਣੀ ਦਾਣਾ ਮੰਡੀ 'ਚ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਨੇਤਾ ਵਿਰੋਧੀ ਧਿਰ ਸੁਨੀਲ ਜਾਖੜ ਨੇ ਕਿਹਾ ਕਿ ਪੂਰੇ ਸੂਬੇ 'ਚ ਪੁਲਸ ਪ੍ਰਸ਼ਾਸਨ ਦੀਆਂ ਜ਼ਿਆਦਤੀਆਂ ਦੀ ਲੜੀ 'ਚ ਇਕ ਹੋਰ ਕੜੀ ਜੁੜ ਗਈ ਹੈ। ਸਾਫ ਜ਼ਾਹਿਰ ਹੈ ਕਿ ਪੁਲਸ ਰਕਸ਼ਕ ਦੀ ਭੂਮਿਕਾ ਤਿਆਗ ਕੇ ਭਕਸ਼ਕ ਬਣ ਗਈ ਹੈ। ਪੁਲਸ ਪ੍ਰਸ਼ਾਸਨ ਦਾ ਕੰਮ ਹੁਣ ਰੇਤ ਮਾਫੀਆ, ਭੂ-ਮਾਫੀਆ, ਟ੍ਰਾਂਸਪੋਰਟ ਮਾਫੀਆ ਅਤੇ ਡਰੱਗ ਮਾਫੀਆ ਨੂੰ ਗੈਰਕਾਨੂੰਨੀ ਗਤੀਵਿਧੀਆਂ ਲਈ ਸੁਰੱਖਿਆ ਪ੍ਰਦਾਨ ਕਰਨ ਤੱਕ ਸੀਮਤ ਰਹਿ ਗਿਆ ਹੈ। ਸ੍ਰੇਸ਼ਠ ਪ੍ਰਸ਼ਾਸਨ ਲਈ ਇਨਾਮ ਪ੍ਰਾਪਤ ਕਰਨ ਦਾ ਦਾਅਵਾ ਕਰਨ ਵਾਲੀ ਸ਼ਿਅਦ-ਭਾਜਪਾ ਸਰਕਾਰ ਦੀਆਂ ਪੋਲ-ਖੋਲ੍ਹ ਅਜਿਹੀਆਂ ਘਟਨਾਵਾਂ ਦਿਨ-ਪ੍ਰਤੀ-ਦਿਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਦੀ ਤਲਾਸ਼ 'ਚ ਉੱਤਰ ਪ੍ਰਦੇਸ਼ ਤੋਂ ਕਈ ਸਾਲ ਪਹਿਲਾਂ ਆਏ ਸ਼ਾਕਿਯ ਪਰਿਵਾਰ ਨੂੰ ਜ਼ਮੀਨ ਖਰੀਦਣ ਤੱਕ ਅੱਤਿਆਚਾਰ ਦਾ ਨਿਸ਼ਾਨਾ ਬਣਾਉਣਾ ਦੁਰਭਾਗ-ਪੂਰਨ ਹੈ। ਸ਼ਰਮਨਾਕ ਗੱਲ ਇਹ ਹੈ ਕਿ ਅਜਿਹੇ ਗੈਰਕਾਨੂੰਨੀ ਕੰਮ 'ਚ ਪੁਲਸ ਭਾਗੀਦਾਰ ਬਣ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 2 ਦਿਨਾਂ ਵਿਚ ਇਸ ਘਟਨਾ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਭੂ-ਮਾਫੀਆ ਦੇ ਲੋਕਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਦਾ ਬਿਗੁਲ ਵਜਾ ਦੇਵਾਂਗੇ। ਜਾਖੜ ਨੇ ਪੁਲਸ ਪ੍ਰਸ਼ਾਸਨ ਤੇ ਹੋਰ ਵਿਭਾਗਾਂ ਤੋਂ ਸ਼ਿਕਾਇਤਾਂ ਦੇ ਨਿਵਾਰਣ ਲਈ ਗੁਮਜਾਲ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਬਿਸ਼ਨੋਈ ਦੀ ਅਗਵਾਈ ਹੇਠ ਸੰਘਰਸ਼ ਸੰਮਤੀ ਗਠਿਤ ਕਰਨ ਦਾ ਐਲਾਨ ਕੀਤਾ। ਅਜਿਹੀ ਉਪ ਸੰਮਤੀਆਂ ਹਰੇਕ ਪਿੰਡ ਵਿਚ ਗਠਿਤ ਕੀਤੀਆਂ ਜਾਣਗੀਆਂ ਤਾਂ ਕਿ ਹਰ ਇਕ ਵਿਅਕਤੀ ਨਾਲ ਇਨਸਾਫ ਹੋਵੇ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਸੁਸ਼ੀਲ ਸਿਆਗ ਨੇ ਕਿਹਾ ਕਿ ਕੇਵਲ ਵਿਕਾਸ ਦੇ ਮਾਮਲੇ ਵਿਚ ਪਿੰਡਾਂ ਨਾਲ ਘੋਰ ਭੇਦਭਾਵ ਕੀਤਾ ਜਾ ਰਿਹਾ ਹੈ ਬਲਕਿ ਰਾਜਨੀਤਕ ਆਕਾਵਾਂ ਦੇ ਇਸ਼ਾਰਿਆਂ 'ਤੇ ਪ੍ਰਸ਼ਾਸਨ ਦੇ ਲੋਕ ਕਾਂਗਰਸੀ ਵਰਕਰਾਂ ਨੂੰ ਤੰਗ ਕਰ ਰਹੇ ਹਨ। ਅਜਿਹਾ ਸਹਿਣ ਨਹੀਂ ਕੀਤਾ ਜਾਵੇਗਾ। ਦਿਹਾਤੀ ਕਾਂਗਰਸ ਦੇ ਪ੍ਰਧਾਨ ਬਲਬੀਰ ਸਿੰਘ ਦਾਨੇਵਾਲੀਆ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਬਾਅਦ ਨੇਤਾ ਵਿਰੋਧੀ ਧਿਰ ਵਿਧਾਇਕ ਸੁਨੀਲ ਜਾਖੜ ਪੀੜਤਾ ਨੂੰ ਮਿਲਣ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਗਏ। ਇਸ ਮੌਕੇ ਨੇਤਾ ਵਿਰੋਧੀ ਧਿਰ ਜਾਖੜ ਨੇ ਪੀੜਤ ਔਰਤ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜਿਹੜੀ ਜ਼ਿਆਦਤੀ ਪੁਲਸ ਵਾਲਿਆਂ ਨੇ ਤੁਹਾਡੇ ਨਾਲ ਕੀਤੀ ਹੈ, ਉਹ ਨਿੰਦਾਯੋਗ ਹੈ ਅਤੇ ਉਨ੍ਹਾਂ ਨੂੰ ਇਸ ਕੰਮ ਦੀ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਸਰਕਾਰੀ ਹਸਪਤਾਲ ਦੇ ਐਡੀਸ਼ਨਲ ਮੁਖੀ ਡਾ. ਸ਼ੈਲਿੰਦਰ ਸੇਠੀ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੀੜਤ ਨੂੰ ਸਾਰੀ ਸਰਕਾਰੀ ਸਹੂਲਤ ਪ੍ਰਦਾਨ ਕੀਤੀ ਜਾਵੇ ਅਤੇ ਉਨ੍ਹਾਂ ਦੇ ਇਲਾਜ ਵਿਚ ਕਿਸੇ ਪ੍ਰਕਾਰ ਦੀ ਕੋਈ ਕੋਤਾਹੀ ਨਾ ਵਰਤੀ ਜਾਵੇ।
Tags:

More Leatest Stories