ਹੋਲੀ ਵਾਲੇ ਦਿਨ ਕਹਿਰ ਕਮਾਇਆ ਸੀ ਇਸ ਕਲਯੁੱਗੀ ਪਤਨੀ ਨੇ

Gurjeet Singh

18

March

2015

ਅਬੋਹਰ (ਸੁਨੀਲ)-ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ 'ਤੇ ਸਥਿਤ ਉਪ ਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਦੇ ਥਾਣਾ ਮੁਖੀ ਬਚਨ ਸਿੰਘ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਬਲਬੀਰ ਸਿੰਘ ਵੱਲੋਂ ਗ੍ਰਿਫਤਾਰ ਕੀਤੀ ਗਈ ਔਰਤ ਕੈਲਾਸ਼ ਕੌਰ ਅਤੇ ਉਸ ਦੇ ਪ੍ਰੇਮੀ ਤਰਸੇਮ ਸਿੰਘ ਨੂੰ ਗ੍ਰਿਫਤਾਰ ਕਰਕੇ ਸੀਨੀਅਰ ਜੱਜ ਅਮਿਤ ਮੱਲਣ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਦੋਵਾਂ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ। ਜਾਣਕਾਰੀ ਮੁਤਾਬਕ ਥਾਣਾ ਖੂਈਆਂ ਸਰਵਰ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਕੈਲਾਸ਼ ਕੌਰ ਨੇ ਤਰਸੇਮ ਸਿੰਘ ਤੋਂ ਅਸ਼ਟਾਮ ਲਿਖਵਾ ਕੇ ਆਪਣਾ ਦੂਜਾ ਵਿਆਹ ਕਰਵਾਇਆ ਸੀ ਜਦ ਕਿ ਤਰਸੇਮ ਸਿੰਘ ਵੀ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਉਸ ਦੇ 4 ਬੱਚੇ ਹਨ ਜਿਨ੍ਹਾਂ 'ਚੋਂ 2 ਪੁੱਤਰ ਅਤੇ 2 ਪੁੱਤਰੀਆਂ ਹਨ। ਕੈਲਾਸ਼ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਾਬਕਾ ਸੈਨਿਕ ਸੀ ਅਤੇ ਪਿੰਡ 'ਚ ਉਸ ਦੀ ਛੋਟੀ ਭੈਣ ਰਹਿੰਦੀ ਹੈ ਜਿਸ ਨੂੰ ਉਹ ਅਕਸਰ ਪੈਸਾ ਅਤੇ ਸਾਮਾਨ ਆਦਿ ਖਰੀਦ ਕੇ ਦਿੰਦਾ ਸੀ। ਉਸ ਨੂੰ ਉਨ੍ਹਾਂ ਦੇ ਆਪਸ 'ਚ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਕੈਲਾਸ਼ ਕੌਰ ਨੇ ਦੱਸਿਆ ਕਿ ਅਕਸਰ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕੀਤਾ ਅਤੇ ਹੋਲੀ ਵਾਲੇ ਦਿਨ ਉਸ ਨੇ ਆਪਣੇ ਪ੍ਰੇਮੀ ਤਰਸੇਮ ਸਿੰਘ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਖੂਈਆਂ ਸਰਵਰ ਨੇ ਗੁਰਮੇਲ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਦੇ ਬਿਆਨਾਂ 'ਤੇ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Tags:

More Leatest Stories