ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਕੀਤੀ ਗਲਾ ਘੁੱਟ ਕੇ ਹੱਤਿਆ

Gurjeet Singh

13

March

2015

ਅਬੋਹਰ, 13 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਉਪ ਮੰਡਲ ਦੇ ਪਿੰਡ ਤੂਤ ਵਾਲਾ ਵਿਖੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੋਲੀ ਵਾਲੇ ਦਿਨ ਹੱਤਿਆ ਕਰ ਦਿੱਤੀ ਗਈ ਸੀ ਤੇ ਉਦੋਂ ਦਿਲ ਦਾ ਦੌਰਾ ਪੈਣਾ ਮੌਤ ਦਾ ਕਾਰਨ ਬਣਾਇਆ ਗਿਆ ਸੀ। ਜਾਂਚ ਬਾਅਦ ਤੇ ਮ੍ਰਿਤਕ ਦੇ ਪੁੱਤਰ ਵੱਲੋਂ ਦਿੱਤੇ ਬਿਆਨਾਂ ਬਾਅਦ ਮਾਮਲੇ ਦੀ ਅਸਲੀਅਤ ਸਾਹਮਣੇ ਆਈ ਹੈ। ਆਪਣੇ ਬਿਆਨਾਂ ਵਿਚ ਪਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਤੂਤ ਵਾਲਾ ਨੇ ਦੱਸਿਆ ਕਿ ਉਸ ਦੀ ਮਾਤਾ ਕੈਲਾਸ਼ ਕੌਰ ਦੇ ਤਰਸੇਮ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪੰਨੀ ਵਾਲਾ (ਹਨੂਮਾਨਗੜ੍ਹ) ਨਾਲ ਨਜਾਇਜ਼ ਸੰਬੰਧ ਸਨ। ਉਸ ਦਾ ਪਿਤਾ ਗੁਰਮੇਲ ਸਿੰਘ ਸਾਬਕਾ ਫ਼ੌਜੀ ਸੀ। 5 ਮਾਰਚ ਦੀ ਰਾਤ ਨੂੰ ਕੈਲਾਸ਼ ਰਾਣੀ ਤੇ ਤਰਸੇਮ ਸਿੰਘ ਨੇ ਮਿਲ ਕੇ ਉਸ ਦੇ ਪਿਤਾ ਗੁਰਮੇਲ ਸਿੰਘ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਉਸ ਨੇ ਵੇਖ ਵੀ ਲਿਆ ਸੀ ਪਰ ਦੋਸ਼ੀਆਂ ਨੇ ਉਸ ਨੂੰ ਧਮਕੀ ਦਿੱਤੀ ਸੀ ਜੇਕਰ ਕਿਸੇ ਨੂੰ ਦੱਸਿਆ ਤਾਂ ਉਸ ਦਾ ਵੀ ਇਹੀ ਹਾਲ ਹੋਵੇਗਾ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਪਰਮਿੰਦਰ ਸਿੰਘ ਦੇ ਬਿਆਨਾਂ 'ਤੇ ਕੈਲਾਸ਼ ਕੌਰ ਅਤੇ ਤਰਸੇਮ ਸਿੰਘ ਖ਼ਿਲਾਫ਼ ਧਾਰਾ 302, 201, 506, 34 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 20 ਦਰਜ ਕੀਤਾ ਹੈ।
Tags:

More Leatest Stories