ਇਸ ਪਤੀ-ਪਤਨੀ ਦੀ ਕਰਤੂਤ ਨੇ ਤਾਂ ਹੱਦਾਂ ਹੀ ਟੱਪ ਦਿੱਤੀਆਂ

Gurjeet Singh

13

March

2015

ਫਾਜ਼ਿਲਕਾ (ਨਾਗਪਾਲ) : ਇਕ ਪਤੀ-ਪਤਨੀ ਵਲੋਂ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੇ ਪਹਿਲਾਂ ਤਾਂ ਪਿੰਡ ਦੀ ਰਹਿਣ ਵਾਲੀ ਹੀ ਇਕ ਵਿਆਹੁਤਾ ਨੂੰ ਧੋਖੇ ਨਾਲ ਘਰ ਬੁਲਾਇਆ ਅਤੇ ਫਿਰ ਪਤੀ ਨੇ ਪਤਨੀ ਦੇ ਸਾਹਮਣੇ ਹੀ ਉਸ ਨਾਲ ਬਲਾਤਕਾਰ ਦਿੱਤਾ, ਇੰਨਾ ਹੀ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਹਵਸ ਅੰਨ੍ਹੇ ਪਤੀ ਨੂੰ ਰੋਕਣ ਦੀ ਬਜਾਏ ਉਸ ਦੀ ਪਤਨੀ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਬਣਾਉਣ ਲੱਗ ਪਈ ਅਤੇ ਬਾਅਦ ਵਿਚ ਦੋਵਾਂ ਨੇ ਪੀੜਤਾ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਇੰਟਰਨੈੱਟ 'ਤੇ ਅਪਲੋਡ ਕਰ ਦੇਣਗੇ। ਉਪਮੰਡਲ ਦੇ ਫਾਜ਼ਿਲਕਾ-ਮਲੋਟ ਮਾਰਗ 'ਤੇ ਸਥਿਤ ਇਕ ਪਿੰਡ ਵਾਸੀ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਲਗਭਗ 10 ਦਿਨ ਪਹਿਲਾਂ ਉਸੇ ਦੇ ਪਿੰਡ ਦੀ ਰਹਿਣ ਵਾਲੀ ਬਲਜੀਤ ਕੌਰ ਨੇ ਉਸ ਨੂੰ ਪਹਿਲਾਂ ਬਹਾਨੇ ਨਾਲ ਆਪਣੇ ਘਰ ਬੁਲਾਇਆ ਜਿਥੇ ਉਸ ਦੇ ਪਤੀ ਗੁਰਚਰਨ ਸਿੰਘ ਨੇ ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਲਜੀਤ ਕੌਰ ਨੇ ਉਸ ਦੀ ਵੀਡੀਓ ਬਣਾ ਲਈ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਸਥਾਨਕ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ ਹੈ।
Tags:

More Leatest Stories