ਵਪਾਰੀ ਨੂੰ ਬਚਾਉਂਦਿਆਂ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਧਿਆਪਕ ਨੇ ਤੋੜਿਆ ਦਮ

Gurjeet Singh

9

March

2015

ਫ਼ਾਜ਼ਿਲਕਾ, 9 ਮਾਰਚ (ਦਵਿੰਦਰ ਪਾਲ ਸਿੰਘ) - ਲੁਟੇਰਿਆਂ ਹੱਥੋਂ ਵਪਾਰੀ ਨੂੰ ਬਚਾਉਂਦਿਆਂ ਜ਼ਖ਼ਮੀ ਹੋਏ ਅਧਿਆਪਕ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਅੱਜ ਆਖ਼ਿਰ ਦਮ-ਤੋੜ ਹੀ ਦਿੱਤਾ। 15 ਫਰਵਰੀ ਰਾਤ ਨੂੰ ਦੇਸੀ ਦਵਾਈਆਂ ਦੇ ਇੱਕ ਵਪਾਰੀ ਨੂੰ ਲੁਟੇਰਿਆਂ ਹੱਥੋਂ ਬਚਾਉਂਦਿਆਂ ਅਧਿਆਪਕ ਸੰਦੀਪ ਕੁਮਾਰ ਲੁਟੇਰਿਆਂ ਦੀ ਗੋਲੀ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੁਧਿਆਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਇੱਥੇ ਉਸ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਦਮ ਤੋੜ ਦਿੱਤਾ। 15 ਫਰਵਰੀ ਸ਼ਾਮ ਨੂੰ ਸਥਾਨਕ ਚੌਂਕ ਘੰਟਾਘਰ ਦੇ ਨੇੜੇ ਦੇਸੀ ਦਵਾਈਆਂ ਦੁਕਾਨ ਦਾ ਮਾਲਕ ਬ੍ਰਹਮਾ ਦੱਤ ਜਦ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਦਾਖ਼ਲ ਹੋਣ ਲੱਗਾ ਤਾਂ ਲੁਟੇਰਿਆਂ ਨੇ ਬ੍ਰਹਮਾ ਦੱਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਗੁਆਂਢ 'ਚ ਖੜੇ ਅਧਿਆਪਕ ਸੰਦੀਪ ਕੁਮਾਰ ਨੇ ਬ੍ਰਹਮਾ ਦੱਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆ ਨੇ ਅਧਿਆਪਕ ਸੰਦੀਪ ਕੁਮਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਬਾਹਰ ਰੈਫ਼ਰ ਕਰ ਦਿੱਤਾ। 15 ਫਰਵਰੀ ਰਾਤ ਤੋਂ ਹੀ ਉਸ ਦਾ ਇਲਾਜ ਲੁਧਿਆਣਾ ਵਿਖੇ ਚੱਲ ਰਿਹਾ ਸੀ। ਫ਼ਾਜ਼ਿਲਕਾ ਇਲਾਕੇ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਅਧਿਆਪਕ ਸੰਦੀਪ ਕੁਮਾਰ ਦੀ ਜ਼ਿੰਦਗੀ ਬਚਾਉਣ ਲਈ ਉਸ ਦੀ ਆਰਥਿਕ ਸਹਾਇਤਾ ਵੀ ਕੀਤੀ ਸੀ ਪਰ ਸਰੀਰ 'ਚੋਂ ਗੋਲੀ ਨਾ ਨਿਕਲਣ ਕਾਰਨ ਉਸ ਦੀ ਮੌਤ ਹੋ ਗਈ। ਇੱਥੇ ਇੱਥੇ ਇਹ ਗੱਲ ਵਿਸ਼ੇਸ਼ ਜ਼ਿਕਰਯੋਗ ਹੈ ਕਿ ਮ੍ਰਿਤਕ ਅਧਿਆਪਕ ਸੰਦੀਪ ਕੁਮਾਰ ਦੀ ਕੁੱਝ ਸਮਾਂ ਪਹਿਲਾ ਹੀ ਸ਼ਾਦੀ ਹੋਈ ਸੀ।
Tags:

More Leatest Stories